ਭਾਰਤੀ ਰਾਜਸੀ ਅਤੇ ਕਨੂੰਨੀ ਪ੍ਰਬੰਧ ਅਧੀਨ ਸਿੱਖਾਂ ਦੀ ਸਮਾਜਕ, ਧਾਰਮਿਕ ਅਤੇ ਰਾਜਸੀ ਹੋਂਦ ਸਬੰਧੀ ਵਿਚਾਰ-ਚਰਚਾ ਕਰਨ ਲਈ ੨੬ ਅਪ੍ਰੈਲ ੨੦੨੫ ਦਿਨ ਛਨਿਛਰਵਾਰ ਨੂੰ ਇਕ ਦਿਨ ਦੀ ਕਾਨਫਰੰਸ ਰਖੀ ਗਈ ਹੈ।

ਸਮਾਂ ੧੦.੦੦-੧੮.੦੦
ਸਥਾਨ: ਨਾਨਕਸਰ ਠਾਠ ਈਸ਼ਰ ਦਰਬਾਰ, 1 ਮੈਂਡਰ ਸਟਰੀਟ, ਵੁਲਵਰਹੈਪਟਨ, ਯੂਕੇ

ਵਿਚਾਰੇ ਜਾਣ ਵਾਲੇ ਵਿਸ਼ੇ:

੧. 1925 ਈ. ਤੱਕ ਸਿੱਖ-ਖ਼ਾਲਸਾ ਪਛਾਣ ਦੇ ਅਮਲ ਦਾ ਸਿੱਖ ਸਮਾਜ ਤੇ ਅਸਰ।

੨. ਭਾਰਤੀ ਰਾਜ ਅਧੀਨ ‘ਗੁਰਦੁਆਰਾ ਐਕਟ’ ਦੀਆਂ ਸੀਮਤਾਈਆਂ ਦਾ ਸਿੱਖਾਂ ਦੀ ਕੌਮੀ ਹੋਂਦ ਨਾਲ ਸਬੰਧ।

੩. ਗੁਰਦੁਆਰਾ ਪ੍ਰਬੰਧ ਦਾ ਕੌਮਾਂਤਰੀ-ਕਰਨ ਅਤੇ ਰਹਿਤ ਮਰਿਆਦਾ ਦੇ ਮਸਲੇ।

੪. ਸਮਕਾਲੀ ਰਾਜਨੀਤਕ ਪ੍ਰਸੰਗ ਵਿੱਚ ਤਖ਼ਤਾਂ ਦੇ ਜਥੇਦਾਰਾਂ ਦੀ ਸੰਵਿਧਾਨਿਕ ਨਿਯੁਕਤੀ, ਭੂਮਿਕਾ ਅਤੇ ਜ਼ਿੰਮੇਵਾਰੀਆਂ।

੫. ੧੦੦ ਵਰ੍ਹਿਆਂ ਉਪਰੰਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ: ਕੁਝ ਸਮਕਾਲੀਨ ਮਸਲੇ ਅਤੇ ਭਵਿੱਖਤ ਵਿਕਾਸ-ਵਿਸਥਾਰ ਦੀਆਂ ਲੋੜਾਂ।

ਜੇਕਰ ਤੁਸੀਂ ਇਹਨਾਂ ਵਿਸ਼ਿਆਂ ਦੇ ਸਬੰਧ ਵਿਚ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਵਿਚਾਰ ਲਈ ਉੱਪਰ ਦਿੱਤੇ ਕਿਸੇ ਇੱਕ ਪ੍ਰਕਰਣ (ਥੀਮ) ਦਾ ਜਵਾਬ ਦੇਣ ਲਈ ਸਾਨੂੰ ਇੱਕ ਸੰਖੇਪ ਲਿਖਤ ਭੇਜੋ। ਅੰਗਰੇਜ਼ੀ ਜਾਂ ਪੰਜਾਬੀ ਵਿੱਚ 400-500 ਸ਼ਬਦਾਂ ਦਾ ਸਾਰ ਭੇਜਣ ਲਈ ਹੇਠਾਂ ਦਿੱਤੇ ਫਾਰਮ ਨੂੰ ਪੂਰਾ ਕਰੋ – ਅਸੀਂ ਤੁਹਾਡੀ ਪੇਸ਼ਕਾਰੀ ਦਾ ਜਵਾਬ ਰਸੀਦ ਦੇ ਛੇ ਹਫ਼ਤਿਆਂ ਦੇ ਅੰਦਰ ਅੰਦਰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਤੁਹਾਨੂੰ ਪਤਾ ਲਗ ਸਕੇ ਤੁਸੀਂ ਸਫਲ ਹੋ ਗਏ ਹੋ।

Discussion regarding social, religious and political status of Sikhs under Indian political and legal system

1000-1800, 26 April 2025
Nanaksar Thath Isher Darbar, 1 Mander Street, Wolverhampton, WV3 0JU

Topics to be covered:

1. The Impact of The Sikh Gurdwara’s Act, 1925 on Sikh Identity

2. Limits and Advantages of the Gurdwara Act on the issue of Sikh Nationality

3. Standards in Gurdwara management in new transnational settings

4. The Constitutional appointment, role and responsibilities of the Jathedars of the Takhts in contemporary political context

5. The SGPC 100 years on: some contemporary challenges and opportunities for reform and renewal

If you would like to contribute to these deliberations, please send us an abstract responding to any one of the themes listed above for our consideration. Complete the form below sending an abstract of 400-500 words in either English or Punjabi – we endeavour to reply to your submission within six weeks of receipt to inform you if you have been successful.

Abstract submission Act 1925

2 + 9 =